Lyricing is His Passion ...Music is His Life...Folk is His Heartbeat.
ਕਰੋ ਦੁਆ ਸਾਰੇ ! ਸਭ ਨੂੰ ਪਾਉਣ ਲਈ ਕਪੜਾ,ਸਾਉਣ ਲਈ ਮੰਜਾ,ਸਿਰਤੇ ਛੱਤ ਦੇਵੀਂ.
ਤੰਦਰੁਸਤ ਰਹਿਣ ਸਾਰੇ,ਇੱਜਤ ਦੀ ਰੋਟੀ ਖਾਣ ਸਾਰੇ,ਭਾਵੇਂ ਰੋਟੀ ਇੱਕ ਘੱਟ ਦੇਵੀਂ.
ਸਾਰਾ ਪਰਿਵਾਰ ਪੜ-ਸੁਣ ਸਕੇ,ਗੈਰੀ ਨੂੰ ਐਸਾ ਲਿਖਣੇ ਦੀ ਮੱਤ ਦੇਵੀਂ..ਗੈਰੀ ਟੋਰਾਂਟੋ
Kro duaa sare sabh nu paun lyi kapda,saun lyi manja,sirte chhatt devin.
Tandrust rehn sare,izzat di roti khan sare,bhave roti ikk ghatt devin.
Sara privar parh-sunn sakke,Garry nu aisa likhne di Matt devin..Garry Toronto
----------------------------------------------------------------------
ਜਾਣੇ-ਅਣਜਾਣੇ ਵਿਚ ਦਿਲ ਕਈਆਂ ਦੇ ਦੁਖਾਏ ਹੋਣੇਆਂ,
ਗੈਰੀ ਨੂੰ ਯਾਰਾ ਮੁਆਫ ਕਰੀਂ.
ਪਹਿਲਾਂ ਮੋਮ ਜਿਹਾ ਸੀ ਤੇ ਹੁਣ ਪਥਰ ਬਣ ਚੱਲਿਆ,
ਤੂੰ ਯਾਰਾ ਇਨਸਾਫ਼ ਕਰੀਂ..ਗੈਰੀ ਟੋਰਾਂਟੋ
Jane-anjane vich dil kyian de dukhaye hone aa,
... Garry nu YARA muaaf kri.
Pehlan moam jiha si te hun pathar ban challia,
TU YARA insaaf kri..Garry Toronto
--------------------------------------------------------------------------
ਹੁਸਨ ਜਵਾਨੀ ਦਾ ਗਰੂਰ ਤੈਨੂੰ ਚੜਿਆ,ਜਦੋਂ ਲਹਿ ਗਿਆ ਗਰੂਰ ਉਦੋਂ ਚੇਤਾ ਸਾਡਾ ਆਊ.
ਜਦੋਂ ਲਭਣਾ ਨੀਂ ਯਾਰ ਤੇ ਪਿਆਰ ਸਾਡੇ ਜਿਹਾ,ਉਦੋਂ ਗੈਰੀ-ਗੈਰੀ ਕਹਿ ਤੇਰੀ ਰੂਹ ਕੁਰਲਾਊ..ਗੈਰੀ ਟੋਰਾਂਟੋ
Husan jwani da grur tainu charheya,jado leh gya grur udon cheta sada aaou.
Jado labhna ni yaar te pyar Sade jeha,udon Garry-Garry keh teri ruh karlaou..Garry Toronto
--------------------------------------------------------------------------------
ਹਰ ਕੋਈ ਹਰ ਕਿਸੇ ਨੂੰ ਹਰ ਮੋੜ ਤੇ,ਗਲਤ ਸਾਬਤ ਕਰਦਾ ਏ.
ਇਸੇ ਕਰਕੇ ਗੈਰੀ ਵੀ ਸੱਜਣੋ,ਹਰ ਮੋੜ ਤੇ ਖੜ ਖੜ ਡਰਦਾ ਏ..ਗੈਰੀ ਟੋਰਾਂਟੋ
Har koyi har kise nu har mod te,galt sabt karda ay.
Ese karke Garry vi sajjno,har mod te khad khad darda ay..Garry Toronto
---------------------------------------------------------------------
ਅੱਜ-ਕੱਲ ਪਿਆਰ ਵਿਆਰ ਕਹਿਣ ਦੀਆਂ ਗੱਲਾਂ,
ਕੀਹਦੇ ਦਿਲ ਵਿਚ ਕਿਨਾਂ ਪਿਆਰ ਰੱਬ ਜਾਣਦਾ.
ਸਕਾ-ਸਕੇ ਦਾ ਨੀਂ ਰਿਹਾ ਅੱਜ-ਕੱਲ ਗੈਰੀ,
ਬਈ ਸਭ ਕਰਦੇ ਵਪਾਰ ਰੱਬ ਜਾਣਦਾ..ਗੈਰੀ ਟੋਰਾਂਟੋ
Ajj-kall pyar viyar kehan diyan gallan,
... Kihde dil vich kina pyar rabb jan da.
Sakka-sakke da ni riha ajj-kall Garry,
Byi sabh karde vapar rabb Jan da..Garry Toronto
--------------------------------------------------------------------------
ਇੱਕ ਦਰ ਨਾਂ ਭੁੱਲਾਂ ਤੇਰਾ,ਦੂਜੀ ਔਕਾਤ ਨਾਂ ਭੁੱਲਾਂ ਕਦੇ ਵੀ.
ਮੇਹਰ ਕਰੀਂ ਗੈਰੀ ਤੇ,ਮੈਂ ਸਾਹਾਂ ਦੀ ਸੌਗਾਤ ਨਾਂ ਭੁੱਲਾਂ ਕਦੇ ਵੀ..ਗੈਰੀ ਟੋਰਾਂਟੋ
Ekk dar na bhullan TERA,duji aukat na bhullan kade vi.
Mehar KRI Garry te,Mai sahaan di saugat na bhullan kade vi..Garry Toronto
--------------------------------------------------------------------------
ਹੁਣ ਦੁਨੀਆਂ ਮੰਡੀ ਬਣ ਚੱਲੀ,ਤਾਹੀਓਂ ਰਿਸ਼ਤੇ ਹੋਣ ਨਿਲਾਮ ਇਥੇ.
ਗੈਰੀ ਕਦਰ ਔਰਤ ਦੀ ਘਟ ਚੱਲੀ,ਤਾਹੀਂ ਟਿਚਰਾਂ ਕਰਦੇ ਸ਼ਰੇਆਮ ਇਥੇ..ਗੈਰੀ ਟੋਰਾਂਟੋ
Hun duniya mandi ban challi,tahion rishte hon nilam ithe.
Garry kadar aurat di ghat challi,tahi tichraan karde shreaam ithe..Garry Toronto
--------------------------------------------------------------------------------
ਝੋਲੇ ਵਿਚ ਮੱਕੀ ਪਾਕੇ,ਦਾਣੇ ਸੀ ਭਨਾਉਣ ਜਾਂਦੇ.
ਦਾਣਿਆਂ ਬਹਾਨੇ ,ਨਵੇਂ ਬੇਲੀ ਸੀ ਬਣਾਉਣ ਜਾਂਦੇ.
ਉਹਨੀਂ ਦਿਨੀਂ ਦਿਲਾਂ ਵਿਚ,ਬੜਾ ਸੀ ਪਿਆਰ ਯਾਰੋ.
ਹੁਣ ਨਾਂ ਰਿਹਾ ਪਿਆਰ ਗੈਰੀ,ਨਾ ਰਹੀ ਭਠੀ,ਨਾ ਭਠੀ ਵਾਲੀ ਬੇਬੇ ਕਰਤਾਰੋ..ਗੈਰੀ ਟੋਰਾਂਟੋ
jhole vich makki pake,dane c bhanaun jande.
... daneyan bahane,nave beli c banaun jande.
ohni dini dila vich,barha c pyar yaro.
hun na riha pyar,na rahi bhathhi,na bhathhi wali bebe KARTARO..Garry Toronto